ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਮਰੀਜਾ ਦੀ ਸੁਰੱਖਿਆ ਅਤੇ ਇਲਾਜ ਵਿੱਚ ਹੋਣ ਵਾਲੀਆ ਗਲਤੀਆ ਨੂੰ ਰੋਕਣ ਲਈ ਰਾਸ਼ਟਰੀ ਆਯੂਵਿਗਿਆਨ ਆਯੋਗ (ਐਨਐਮਸੀ ) ਨੇ ਵੱਡਾ ਫੈਸਲਾ ਲਿਆ ਹੈ | ਡਾਕਟਰਾ ਨੂੰ ਹੁਣ ਦਵਾਈ ਦੀ ਪਰਚੀ ਸਾਫ ਲਿਖਣੀ ਜਰੂਰੀ ਕੀਤੀ ਗਈ ਹੈ | ਮੈਡੀਕਲਾ ਕਾਲਜਾ ਨੂੰ ਜਾਰੀ ਆਦੇਸ਼ ਵਿੱਚ ਐਨਐਮਸੀ ਨੇ ਕਿਹਾ ਹੈ ਕਿ ਉਹ ਡਰੱਗ ਐਡ ਥੈਰੋਪਿਊਟਿਕਸ ਕਮੇਟੀ ( ਡੀਟੀਸੀ ) ਦੇ ਤਹਿਤ ਇਕ ਵਿਸ਼ੇਸ਼ ਉਪ ਸੰਮਤੀ ਦਾ ਗਠਨ ਕਰੇ | ਜੋ ਡਾਕਟਰਾ ਦੀ ਦਵਾਈ ਦੀ ਪਰਚੀ ਦੀ ਨਿਗਰਾਨੀ ਕਰੇਗੀ | ਅਸਪੱਸ਼ਟ ਅਤੇ ਮੁਸ਼ਕਿਲ ਪੜੀ ਜਾਣ ਵਾਲੀਆ ਪਰਚੀਆ ਸਿਹਤ ਪ੍ਰਣਾਲੀ ਲਈ ਗੰਭੀਰ ਸਮੱਸਿਆ ਦੇ ਰੂਪ ਵਿੱਚ ਉਭਰ ਰਹੀਆ ਹਨ | ਜਿਸ ਕਾਰਨ ਗਲਤ ਦਵਾ , ਇਲਾਜ ਵਿੱਚ ਦੇਰੀ ਅਤੇ ਗੰਭੀਰ ਸਿਹਤ ਜੋਖਿਮ ਤੱਕ ਹੋ ਸਕਦੇ ਹਨ | ਹਾਲ ਹੀ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਇਕ ਮਸਲੇ ਦੀ ਸੁਣਵਾਈ ਵਿੱਚ ਕਿਹਾ ਕਿ ਪੜਨੇ ਯੋਗ ਮੈਡੀਕਲ ਪਰਚੀ ਮਰੀਜ ਦੇ ਸਿਹਤ ਦੇ ਅਧਿਕਾਰ ਦਾ ਹਿੱਸਾ ਹੈ | ਜੋ ਸੰਵਿਧਾਨ ਦੀ ਅਨੁਸ਼ੇਦ 21 ਦੇ ਤਹਿਤ ਆਉਦਾ ਹੈ | ਅਦਾਲਤ ਨੇ ਇਹ ਵੀ ਯਾਦ ਦਿਵਾਇਆ ਕਿ ਪਹਿਲਾ ਤੋ ਮੌਜੂਦ ਮੈਡੀਕਲ ਨਿਯਮਾਂ ਅਤੇ ਆਚਾਰ ਸਹਿੰਤਾ ਵਿੱਚ ਡਾਕਟਰਾ ਦੇ ਲਈ ਸਾਫ ਲਿਖਾਵਟ ਲਿਖਣਾ ਜਰੂਰੀ ਹੈ | ਪਰ ਇਸ ਦੇ ਪਾਲਣ ਨਹੀ ਕੀਤਾ ਜਾ ਰਿਹਾ ਹੈ | ਸਿਹਤ ਮਾਹਿਰਾ ਦਾ ਕਹਿਣਾ ਹੈ ਕਿ ਜਿਆਦਾਤਰ ਡਾਕਟਰ ਦੇ ਹੱਥ ਨਾਲ ਲਿਖੀ ਗਈ ਪਰਚੀਆ ਅਕਸਰ ਐਨੀਆ ਖਰਾਬ ਲਿਖਿਆ ਹੁੰਦੀਆ ਹਨ ਕਿ ਉਨਾ ਨੂੰ ਕੈਮਿਸਟ ਅਤੇ ਫਾਮਸਿਸਟ ਵੀ ਮੁਸ਼ਕਿਲ ਨਾਲ ਹੀ ਸਮਝ ਪਾਉਦੇ ਹਨ |
ਡਿਜੀਟਲ ਰਿਕਾਰਡ ਦੀ ਵੀ ਜਰੂਰਤ ਤੋ ਜੋਰ
ਐਨਐਮਸੀ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਸੰਕੇਤ ਦਿੱਤਾ ਹੈ ਕਿ ਇਲੈਕਟ੍ਰੋਨਿਕ ਹੈਲਥ ਰਿਕਾਰਡ ਅਤੇ ਡਿਜੀਟਲ ਪਿ੍ਸਿਕ੍ਰਪਸ਼ਨ ਵਰਗੇ ਉਪਾਅ ਭਵਿੱਖ ਵਿੱਚ ਗਲਤੀਆ ਨੂੰ ਘੱਟ ਕਰ ਸਕਦੇ ਹਨ | ਹਾਲਾਂ ਕਿ ਹੁਣ ਤੱਕ ਹੱਥ ਨਾਲ ਲਿਖੀ ਜਾਣ ਵਾਲੀ ਪਰਚੀਆ ਵਿੱਚ ਸਪੱਸ਼ਟਤਾ ਅਤੇ ਪੜਨ ਯੋਗਤਾ ਬੇਹੱਦ ਜਰੂਰੀ ਹੈ |